Age Groups and Events

ਇੱਕ ਟੂਰਨਾਮੈਂਟ ਵਿਚ ਗਤਕਾ ਈਵੈਂਟ

ਇਕ ਉਮਰ ਸਮੂਹ ਵਿਚ ਤਿੰਨ ਇਵੈਂਟ ਹੋ ਸਕਦੇ ਹਨ, ਜਿਵੇਂ ਕਿ ਸਿੰਗਲਸੋਟੀ, ਫਰੀ ਸੋਟੀ ਅਤੇ ਸ਼ਸਤਰ ਪ੍ਰਦਰਸ਼ਨ ਹਰ ਇਵੈਂਟ ਨੂੰ ਵਿਅਕਤੀਗਤ ਅਤੇ ਟੀਮਈਵੈਂਟ ਦੇ ਤੌਰ ਤੇ ਖੇਡਿਆ ਜਾਂਦਾ ਹੈ। ਇਸ ਲਈ ਹਰੇਕ ਉਮਰ ਵਰਗ ਵਿਚ ਛੇਈਵੈਂਟ ਹੋਣਗੇ।ਸਬ-ਜੂਨੀਅਰ ਖਿਡਾਰੀਆਂ ਦੀ ਉਮਰ 14 ਸਾਲ ਤੋਂ ਘੱਟ ਹੋਣ ਕਰਕੇ ਫੈਡਰੇਸ਼ਨ ਨੇ ਸਿਰਫ 4 ਈਵੈਂਟ ਦੀ ਇਜਾਜ਼ਤ ਦਿੱਤੀ ਹੈ ਜਿਵੇਂ ਸਿੰਗਲ ਸੋਟੀ(ਵਿਅਕਤੀਗਤ), ਫਰੀ ਸੋਟੀ (ਵਿਅਕਤੀਗਤ) ਅਤੇ ਸ਼ਸਤਰ ਪ੍ਰਦਰਸ਼ਨ (ਵਿਅਕਤੀਗਤ ਅਤੇ ਟੀਮ), ਜਦਕਿ ਜੂਨੀਅਰ ਪੱਧਰ ਤੋਂ ਸਾਰੇ ਉਮਰ ਵਰਗਾਂ ਵਿਚ ਛੇ ਈਵੈਂਟ ਹੁੰਦੇ ਹਨ।

ਗਤਕਾ ਟੂਰਨਾਮੈਂਟ ਵਿਚ ਛੇ ਉਮਰ ਵਰਗ ਰੱਖੇ ਗਏ ਹਨ

  • ਸਬ-ਜੂਨੀਅਰ: U-14
  • ਜੂਨੀਅਰ: U-17
  • ਸੀਨੀਅਰ:U-19
  • ਸੀਨੀਅਰ:U-22
  • ਸੀਨੀਅਰ:U-25
  • ਵੈਟਰਨ:28 ਸਾਲ ਤੋਂ ਉਪਰ

ਇਕ ਟੂਰਨਾਮੈਂਟ ਵਿਚ ਗਤਕਾ ਈਵੈਂਟ:

  • 1. ਸਿੰਗਲ ਸੋਟੀ (ਵਿਅਕਤੀਗਤ) - ਇਕ ਨਾਲ ਇਕ ਫਾਈਟ
  • 2. ਸਿੰਗਲ ਸੋਟੀ(ਟੀਮ ਈਵੈਂਟ)- ਤਿੰਨ ਖਿਡਾਰੀ ਖੇਡਦੇ ਹਨ ਅਤੇ ਇਕ ਵਾਧੂ
  • 3. ਫਰੀ ਸੋਟੀ (ਵਿਅਕਤੀਗਤ) - ਇਕ ਨਾਲ ਇਕ ਫਾਈਟ
  • 4. ਫਰੀ ਸੋਟੀ(ਟੀਮ ਈਵੈਂਟ)- ਤਿੰਨ ਖਿਡਾਰੀ ਖੇਡਦੇ ਹਨ ਅਤੇ ਇਕ ਵਾਧੂ
  • 5. ਸ਼ਸਤਰ ਪ੍ਰਦਰਸ਼ਨ - ਇਕ ਖਿਡਾਰੀ ਆਪਣਾ ਹੁਨਰ ਦਿਖਾਉਂਦਾ ਹੈ।
  • 6. ਸ਼ਸਤਰ ਪ੍ਰਦਰਸ਼ਨ - ਪੰਜ ਤੋਂ ਅੱਠ ਖਿਡਾਰੀ ਇਕੱਠੇ ਟੀਮ ਦੇ ਰੂਪ ਵਿਚਆਪਣੀ ਕੁਸ਼ਲਤਾਦਿਖਾਉਂਦੇ ਹਨ।

ਉਮਰ ਸਮੂਹਾਂ ਦੇ ਅਨੁਸਾਰ ਵੱਖ ਵੱਖ ਮੁਕਾਬਲੇ ਹੇਠ ਲਿਖੇ ਅਨੁਸਾਰ ਹਨ

ਲੜੀਨੰਬਰ ਗਰੁੱਪ ਉਮਰ ਈਵੈਂਟ
1 ਤੁਫੰਗ 10-14 ਸਾਲ U-14 ਸ਼ਸਤਰ ਪ੍ਰਦਰਸ਼ਨ (ਟੀਮ ਅਤੇ ਵਿਅਕਤੀਗਤ)
2 ਸੁਲ 14-17 ਸਾਲ U-17 ਫਾਈਟ ਅਤੇ ਸ਼ਸਤਰ ਪ੍ਰਦਰਸ਼ਨ ਟੀਮ ਅਤੇ ਵਿਅਕਤੀਗਤ
3 ਸੈਫ਼ 17-19 ਸਾਲ U-19 ਫਾਈਟ ਅਤੇ ਸ਼ਸਤਰ ਪ੍ਰਦਰਸ਼ਨ ਟੀਮ ਅਤੇ ਵਿਅਕਤੀਗਤ
4 ਸਿਪਰ 19-25 ਸਾਲ U-25 ਟੀਮ ਅਤੇ ਵਿਅਕਤੀਗਤ ਫਾਈਟ, ਵਿਅਕਤੀਗਤ ਸ਼ਸਤਰ ਪ੍ਰਦਰਸ਼ਨ
5 ਸਿਪਰਾਰ 25-28 ਸਾਲ U-28 ਟੀਮ ਅਤੇ ਵਿਅਕਤੀਗਤ ਫਾਈਟ, ਵਿਅਕਤੀਗਤ ਸ਼ਸਤਰ ਪ੍ਰਦਰਸ਼ਨ
6 ਐਮਚਿਓਰ 28-35 ਸਾਲ 35-40 ਸਾਲ (U-28) ਵਿਅਕਤੀਗਤ ਫਾਈਟ ਅਤੇ ਸ਼ਸਤਰ ਪ੍ਰਦਰਸ਼ਨ
7 ਵੈਟਰਨ 45-55 ਸਾਲ 55-65 ਸਾਲ 65-75 ਸਾਲ ਵਿਅਕਤੀਗਤ ਫਾਈਟ ਅਤੇ ਸ਼ਸਤਰ ਪ੍ਰਦਰਸ਼ਨ

ਇਕ ਖਿਡਾਰੀ ਦਾ ਉਮਰ ਗਰੁੱਪ ਉਸੇ ਸਾਲ/ਸੈਸ਼ਨ ਵਿਚ 1 ਜੁਲਾਈ ਨੂੰਅਧਾਰ ਮੰਨ ਕੇ ਉਸ ਦੀ ਉਮਰ ਨਿਰਧਾਰਿਤ ਕੀਤੀ ਜਾਵੇਗੀ।ਖਿਡਾਰੀ ਦੀ ਉਮਰ ਵਿਗਿਆਨਿਕ ਤਰੀਕਿਆਂ ਦੁਆਰਾ ਨਿਰਧਾਰਤਕੀਤੀ ਜਾਵੇਗੀ।ਕੋਈ ਖਿਡਾਰੀ ਸਿੰਗਲ ਸੋਟੀ ਜਾਂ ਸੋਟੀ ਫਰੀ (ਵਿਅਕਤੀਗਤ) ਵਿਚ ਹਿੱਸਾਲੈਂਦਾ ਹੈ ਤਾਂ ਉਹ ਸਿੰਗਲ ਸੋਟੀ ਜਾਂ ਸੋਟੀ ਫਰੀ ਟੀਮ ਈਵੈਂਟ ਵਿਚੋਂ ਕਿਸੇਇਕ ਵਿਚ ਹਿੱਸਾ ਲੈ ਸਕਦਾ ਹੈ। ਇਸ ਦਾ ਮਤਲਬ ਹੈ ਕਿ ਕੋਈ ਖਿਡਾਰੀਸਿਰਫ ਉਸਦੀ ਉਮਰ ਵਰਗਦੇ ਦੋ ਈਵੈਂਟਾਂ ਵਿਚ ਹਿੱਸਾ ਲੈ ਸਕਦਾ ਹੈ।ਇਸ ਤੋਂ ਇਲਾਵਾ ਇਕ ਖਿਡਾਰੀ ਵਿਅਕਤੀਗਤ ਜਾਂ ਟੀਮ ਈਵੈਂਟ ਵਿਚਸ਼ਸਤਰਾਂ ਦੇ ਪ੍ਰਦਰਸ਼ਨ ਵਿਚ ਵੀ ਭਾਗ ਲੈ ਸਕਦਾ ਹੈ।ਅਪਰਾਧ ਕਰਨ ਵਾਲੇ ਖਿਡਾਰੀ, ਉਮਰ ਸਮੂਹਾਂ ਦਾ ਪਾਲਣ ਨਾ ਕਰਨ ਵਾਲੇ ਖਿਡਾਰੀ, ਅਸਲ ਜੀਵਨ ਵਿਚ ਕਿਸੇ ਵੀ ਕਾਨੂੰਨ ਦੀ ਉਲੰਘਣਾਕਰਨ, ਧੋਖਾਧੜੀ ਦੇ ਮਾਮਲੇ ਵਿਚ ਉਲਝੇ ਹੋਏ ਖਿਡਾਰੀ ਕਿਸੇ ਵੀ ਮੁਕਾਬਲੇ ਵਿਚਹਿੱਸਾ ਨਹੀਂ ਲੈ ਸਕਦੇ। ਅਜਿਹੇ ਖਿਡਾਰੀਆਂ ਤੋਂ ਉਨ੍ਹਾਂ ਨੂੰ ਦਿੱਤੇ ਹੋਏਮੈਡਲ, ਸਰਟੀਫਿਕੇਟ ਜਾਂ ਕੋਈ ਉਪਾਧੀ ਐਸੋਸੀਏਸ਼ਨ ਵੱਲੋਂ ਵਾਪਿਸ ਲਈਜਾ ਸਕਦੀ ਹੈ।