Oath

ਖਿਡਾਰੀਆਂ ਲਈ ਸਹੁੰ

ਕੋਈ ਵੀ ਗਤਕਾ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀ ਖੇਡਭਾਵਨਾਦੇਨਾਲ ਖੇਡਣ ਲਈ ਸਹੁੰ ਚੁੱਕਣਗੇ।
ਸਹੁੰ “ਗਤਕਾ ਚੈਂਪੀਅਨਸ਼ਿਪ ਦਾ ਨਾਂ ਲੈ ਕੇ ਮੈਂ ਸਹੁੰ ਖਾਂਦਾਂ ਹਾਂ ਕਿ ਅਸੀਂ ਸਾਰੇ ਗਤਕਾ ਚੈਂਪੀਅਨਸ਼ਿਪ ਵਿਚ ਪੂਰੀ ਤਰ੍ਹਾਂ ਸਪੋਰਟਸਮੈਨਸ਼ਿਪ ਦੀ ਭਾਵਨਾ ਨਾਲ ਬਿਨ੍ਹਾਂ ਕਿਸੇ ਵੈਰ ਵਿਰੋਧ ਦੇ ਆਪਸੀ ਪਿਆਰ ਅਤੇ ਮਿਲਵਰਤਨ ਨਾਲ ਖੇਡਾਂਗੇ। ਚੈਂਪੀਅਨਸ਼ਿਪ ਦੇ ਦੌਰਾਨ ਗਤਕਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਬਿਨਾਂ ਕਿਸੇ ਨਸ਼ੇ ਅਤੇ ਦਵੈਤ ਭਾਵਨਾ ਤੋਂ ਰਾਸ਼ਟਰ ਅਤੇ ਗਤਕਾ ਖੇਡ ਦੇ ਸਨਮਾਨ ਨੂੰ ਉੱਚਾ ਚੁੱਕਣ ਲਈ ਖੇਡਾਂਗੇ।

ਰੈਫਰੀ, ਜੱਜਮੈਂਟ ਕੌਂਸਲ ਅਤੇ ਆਫ਼ੀਸ਼ੀਅਲਜ਼ ਲਈ ਸਹੁੰ
ਸਹੁੰ: ਅਸੀਂ ਸਹੁੰ ਖਾਂਦੇ ਹਾਂ ਕਿ ਅਸੀਂ ................. ਗਤਕਾ ਚੈਂਪੀਅਨਸ਼ਿਪ ਵਿਚ ਬਿਨਾਂ ਕਿਸੇ ਪੱਖਪਾਤ ਦੇ ਪਾਰਦਰਸ਼ਤਾ ਦੇ ਨਾਲ ਗਤਕਾ ਫੇਡਰੈਸ਼ਨਆਫ਼ ਇੰਡੀਆ ਦੇ ਨਿਯਮਾਂ ਮੁਤਾਬਿਕ ਸਹੀ ਫੈਸਲਾ ਦੇਵਾਂਗੇ ਅਤੇ ਸੱਚੀ ਸਪਿਰਟ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਵਾਂਗੇ।