Awards & Honors

ਪੁਰਸਕਾਰ ਅਤੇ ਇਨਾਮ

ਇਕ ਮੁਕਾਬਲੇ ਦਾ ਜੇਤੂ ਖਿਡਾਰੀ ਉਸ ਇਵੈਂਟ/ਚੈਂਪੀਅਨਸ਼ਿਪ ਦਾ ਗੋਲਡਮੈਡਲਿਸਟ ਹੋਵੇਗਾ।ਫਾਈਨਲ ਮੁਕਾਬਲੇ ਵਿਚ ਹਾਰਨ ਵਾਲਾ ਸਿਲਵਰ ਮੈਡਲਿਸਟ/ਰਨਰ ਅਪ ਹੋਵੇਗਾ।ਸੈਮੀਫਾਈਨਲ ਹਾਰਨ ਵਾਲੇ ਖਿਡਾਰੀ ਬੋਨਜ਼ ਮੈਡਲਿਸਟ ਹੋਣਗੇ।

ਇਕ ਟੂਰਨਾਮੈਂਟ ਵਿਚ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਨ ਵਾਲੀਟੀਮ/ਖਿਡਾਰੀ ਉਸ ਈਵੈਂਟ/ਸਮੁੱਚੀ ਚੈਂਪੀਅਨਸ਼ਿਪ ਦੇ ਗੋਲਡ ਮੈਡਲਿਸਟਹੋਣਗੇ।

ਟੂਰਨਾਮੈਂਟ ਵਿਚ ਦੂਜੇ ਨੰਬਰ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀਟੀਮ/ਖਿਡਾਰੀ, ਸਿਲਵਰ ਮੈਡਲਿਸਟ/ਸਮੁੱਚੇ ਰਨਰਅਪ ਹੋਣਗੇ। ਟੂਰਨਾਮੈਂਟ ਵਿਚ ਤੀਜੇ ਨੰਬਰ ਤੇ ਚਲ ਰਹੀ ਟੀਮ/ਖਿਡਾਰੀ ਬੋਨਜ਼ ਮੈਡਲਿਸਟ ਹੋਣਗੇ।

ਸਾਫ ਸੁਥਰੀ ਖੇਡ ਅਵਾਰਡ

1. ਫੇਅਰ ਪਲੇ ਅਵਾਰਡ: ਫੇਅਰ ਪਲੇ ਅਵਾਰਡ ਦਾ ਉਦੇਸ਼ਸਟੇਟ ਚੈਂਪੀਅਨਸ਼ਿਪ /ਟੂਰਨਾਮੈਂਟਦੇ ਦੌਰਾਨ ਸਪੋਰਟਸਮੈਨਸ਼ਿਪ ਨੂੰ ਉਤਸ਼ਾਹਿਤਕਰਨਾ ਅਤੇ ਹਿੱਸਾ ਲੈਣ ਵਾਲਿਆਂ ਨੂੰ ਸਹੀ ਖੇਡ ਖੇਡਣ ਲਈ ਉਤਸ਼ਾਹਿਤਕਰਨਾਹੈ। ਫੇਅਰ ਪਲੇ ਐਵਾਰਡ ਕਿਸੇ ਟੀਮ ਨੂੰ ਚੰਗੀ ਸਮਝ, ਪ੍ਰਤੱਖ ਦੋਸਤੀ ਅਤੇ ਚੈਂਪੀਅਨਸ਼ਿਪ ਵਿਚ ਭਾਗ ਲੈਣ ਵਾਲੀਆਂ ਟੀਮਾਂ ਨਾਲ ਨਿਰਪੱਖ ਖੇਡ ਦਿਖਾਉਣ ਲਈ ਪੁਰਸਕਾਰ ਦਿੱਤਾ ਜਾਵੇਗਾ ਅਤੇ ਇਹ ਜ਼ਰੂਰੀ ਨਹੀਂ ਕਿਇਹ ਐਵਾਰਡ ਦੇਣ ਵੇਲੇ ਮੁਕਾਬਲਿਆਂ ਦੇ ਨਤੀਜਿਆਂ ਨੂੰ ਧਿਆਨ ਵਿਚਰੱਖਿਆ ਜਾਵੇ।

2. ਸ਼ਸਤਰ ਮਾਸਟਰ ਅਵਾਰਡ: ਮੁਕਾਬਲੇ ਵਿਚ ਇਕ ਖਿਡਾਰੀ ਨੂੰ ਉਸਦੀ ਸਮੁੱਚੀ ਪ੍ਰਾਪਤੀ, ਪਹਿਰਾਵੇ ਅਤੇ ਵਿਹਾਰ ਦੇ ਆਧਾਰ ਤੇ ਦਿੱਤਾ ਜਾਵੇਗਾ।

3. ਸ਼ਸਤਰਅਵਾਰਡ : ਸ਼ਸਤਰ ਅਵਾਰਡ ਉਸਦੀ ਕੌਮੀ ਪ੍ਰਤੀਯੋਗਤਾ ਦੀਆਂ ਸਮੁੱਚੀਆਂ ਸਰਬੋਤਮ ਪ੍ਰਾਪਤੀਆਂ ਅਤੇ ਵਿਹਾਰ ਦੇ ਆਧਾਰ ਤੇ ਦਿੱਤੇ ਜਾਣਗੇ। ਇਹ ਪੁਰਸਕਾਰ ਖਿਡਾਰੀ ਲਈਪੁਰਸ਼ ਸ਼ਸਤਰ ਅਤੇ ਮਹਿਲਾ ਸ਼ਸਤਰ ਵਜੋਂ ਦਿੱਤਾ ਜਾਵੇਗਾ।