Rules

ਮਾਨਤਾ ਪ੍ਰਾਪਤ ਐਸੋਸੀਏਸ਼ਨਜ਼ ਲਈ ਨਿਯਮ ਅਤੇ ਸ਼ਰਤਾਂ

1- ਪੰਜਾਬ ਗਤਕਾ ਐਸੋਸੀਏਸ਼ਨ ਅਤੇ ਇਸ ਨਾਲ ਰਜਿਸਟਰਡ ਸਾਰੀਆਂ ਜ਼ਿਲ੍ਹਾ ਐਸੋਸੀਏਸ਼ਨਜ਼ ਖਿਡਾਰੀਆਂ ਨੂੰਉਹਨਾਂ ਦੀ ਜ਼ਰੂਰਤ ਮੁਤਾਬਿਕ ਸਹੂਲਤਾਂ ਮੁਹੱਈਆ ਕਰਵਾਉਣਗੀਆਂ ਅਤੇ ਆਪਣੀ ਯੂਨਿਟ ਦਾ ਪ੍ਰਬੰਧ ਚਲਾਉਣ ਲਈ ਜ਼ਰੂਰੀ ਮੈਂਬਰਾਂ ਦੀਆਂ ਨਿਯੁਕਤੀ ਕਰਨਗੀਆਂ।

2- ਪੰਜਾਬ ਗਤਕਾ ਐਸੋਸੀਏਸ਼ਨ,ਆਪਣੇ ਨਾਲ ਰਜਿਸਟਰਡ ਸਾਰੀਆਂ ਯੂਨਿਟਾਂ ਨੂੰ ਗਤਕਾ ਨਿਯਮਾਂ ਦੀ ਇਕ ਕਾਪੀਮੁਹੱਈਆ ਕਰਵਾਏਗੀ। ਜੇਕਰ ਕੋਈ ਵੀ ਜ਼ਿਲ੍ਹਾ ਐਸੋਸੀਏਸ਼ਨ ਜਾਂ ਯੂਨਿਟ ਕੋਈ ਗਤਕਾ ਮੁਕਾਬਲਾ ਉਨ੍ਹਾਂ ਨਿਯਮਾਂ ਅਨੁਸਾਰ ਨਹੀਂ ਕਰਵਾਉਂਦੀ ਤਾਂਪੰਜਾਬ ਗਤਕਾ ਐਸੋਸੀਏਸ਼ਨ ਨੂੰ ਅਧਿਕਾਰ ਹੈ ਕਿ ਉਸ ਐਸੋਸੀਏਸ਼ਨ, ਗਤਕਾ ਯੂਨਿਟ ਜਾਂ ਵਿਅਕਤੀ ਵਿਰੁੱਧ ਕਾਰਵਾਈ ਕਰ ਸਕਦੀ ਹੈ।

3- ਪੰਜਾਬਗਤਕਾਐਸੋਸੀਏਸ਼ਨਅਤੇਇਸ ਨਾਲ ਸੰਬੰਧਿਤ ਯੂਨਿਟ ਆਪਣਾ ਖੇਡ ਕੈਲੰਡਰ ਤਿਆਰ ਕਰਨਗੇ।ਅਤੇ ਵਰਲਡ ਗਤਕਾ ਫੈਡਰੇਸ਼ਨ ਨੂੰ ਇਸ ਸੰਬੰਧੀ ਸੂਚਿਤ ਕਰਨਗੇ। ਇਸ ਤੋਂ ਇਲਾਵਾ ਹਰੇਕ ਜ਼ਿਲ੍ਹਾ ਐਸੋਸੀਏਸ਼ਨ ਆਪਣੀ ਸਾਲਾਨਾ ਰਿਪੋਰਟ, ਮੁਕਾਬਲਿਆਂ ਦੇ ਰਿਜ਼ਲਟ ਅਤੇ ਅਕਾਊਂਟਸ ਦਾ ਵੇਰਵਾ ਪੰਜਾਬ ਗਤਕਾ ਐਸੋਸੀਏਸ਼ਨ ਕੋਲ ਪੇਸ਼ ਕਰੇਗੀ।

4- ਪੰਜਾਬ ਗਤਕਾ ਐਸੋਸੀਏਸ਼ਨ ਦੇ ਖਿਡਾਰੀ, ਰੈਫਰੀ, ਕੋਚ, ਸਕੋਰਰ, ਟੈਕਨੀਕਲ ਮੈਂਬਰ ਕਿਸੇ ਵੀ ਅਜਿਹੇਗਤਕਾ ਈਵੈਂਟ ਵਿਚ ਭਾਗ ਨਹੀਂ ਲੈਣਗੇ ਜੋ ਕਿ ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਮਾਨਤਾ ਪ੍ਰਾਪਤ ਨਾ ਹੋਵੇ।ਗਤਕਾ ਮੁਕਾਬਲਿਆਂ ਦੇ ਦੌਰਾਨ ਜਾਂ ਕਿਸੇ ਟੂਰਨਾਮੈਂਟ, ਚੈਂਪੀਅਨਸ਼ਿਪ ਦੇ ਸਮੇਂ ਕੋਈ ਵੀ ਖਿਡਾਰੀ, ਰੈਫਰੀ, ਜੱਜ, ਕੋਚ, ਟੈਕਨੀਕਲ ਮੈਂਬਰ, ਸਕੋਰਰ, ਪੰਜਾਬ ਗਤਕਾ ਐਸੋਸੀਏਸ਼ਨ ਤੋਂ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਰਾਜ/ਦੇਸ਼ਦੀਆਂ ਹੱਦਾਂ ਤੋਂ ਬਾਹਰ ਨਹੀਂ ਜਾ ਸਕਦਾ।

5- ਕੋਈ ਵੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ/ਮਾਨਤਾ ਪ੍ਰਾਪਤ ਯੂਨਿਟ, ਪੰਜਾਬ ਗਤਕਾ ਐਸੋਸੀਏਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਗਤਕਾ ਮੁਕਾਬਲਾ, ਟੂਰਨਾਮੈਂਟ, ਚੈਂਪੀਅਨਸ਼ਿਪ ਨਹੀਂ ਕਰਵਾ ਸਕਦੀ। ਪੰਜਾਬ ਗਤਕਾ ਐਸੋਸੀਏਸ਼ਨ ਵਲੋਂ ਉਹਨਾਂ ਮੁਕਾਬਲਿਆਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਅਬਜ਼ਰਵਰ ਭੇਜਿਆ ਜਾਵੇਗਾ ਜਿਸਦਾ ਟੀ.ਏ./ਡੀ.ਏ. ਸੰਬੰਧਤ ਜ਼ਿਲ੍ਹਾਗਤਕਾ ਐਸੋਸੀਏਸ਼ਨ ਵੱਲੋਂ ਦਿੱਤਾ ਜਾਵੇਗਾ।

6- ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਿਸੇ ਵੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੂੰ ਉਦੋਂ ਤੱਕ ਪੱਕੀ ਮਾਨਤਾ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਉਹਆਪਣੀ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਨੂੰ ਰਜਿਸਟਰਡ ਨਹੀਂ ਕਰਵਾਲੈਂਦੀ।

7- ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਹਰੇਕ ਜ਼ਿਲ੍ਹੇ ਵਿਚ ਕੇਵਲ ਇਕ ਜ਼ਿਲ੍ਹਾਗਤਕਾ ਐਸੋਸੀਏਸ਼ਨ ਨੂੰ ਹੀ ਮਾਨਤਾ ਦਿੱਤੀ ਜਾਵੇਗੀ।

ਫੁਟਕਲਕਿਸੇ ਵੀ ਜ਼ਿਲ੍ਹਾ ਐਸੋਸੀਏਸ਼ਨ ਵਿਚ ਪੈਦਾ ਹੋਏ ਤਕਰਾਰ, ਵਿਵਾਦ ਜਾਂ ਕਿਸੇ ਖਿਡਾਰੀ, ਜੱਜ, ਟੈਕਨੀਕਲ ਮੈਂਬਰ, ਰੈਫਰੀ ਆਦਿ ਬਾਰੇ ਕਿਸੇਸ਼ਿਕਾਇਤ ਦਾ ਨਿਪਟਾਰਾ ਪੰਜਾਬ ਗਤਕਾ ਐਸੋਸੀਏਸ਼ਨ ਦੇ ਮੁੱਖ ਦਫ਼ਤਰ ਵਿਚ ਕੀਤਾ ਜਾਵੇਗਾ। ਪੰਜਾਬ ਗਤਕਾ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਵਿੱਚ ਜਾਂ ਐਗਜ਼ੈਕਟਿਵ ਕਮੇਟੀ ਵੱਲੋਂ ਲਏ ਗਏ ਕਿਸੇ ਫੈਸਲੇ ਨੂੰ 6 ਮਹੀਨੇ ਦੇ ਸਮੇਂ ਅੰਦਰ ਨਾ ਤਾਂ ਦੁਬਾਰਾ ਖੋਲਿਆ ਜਾ ਸਕਦਾ ਹੈ ਅਤੇ ਨਾ ਹੀ ਬਦਲਿਆ ਜਾਸਕਦਾਹੈ।

ਪੰਜਾਬ ਗਤਕਾ ਐਸੋਸੀਏਸ਼ਨ ,ਗਤਕਾ ਨਿਯਮਾਂਵਲੀ ਦੇਸਾਰੇ ਹੱਕ ਰਾਖਵੇਂ ਹਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਜੇਕਰ ਇਨ੍ਹਾਂ ਨਿਯਮਾਂ ਵਿਚ ਕੁਝ ਤਬਦੀਲੀ ਕੀਤੀ ਜਾਂਦੀ ਹੈ ਤਾਂ ਪੰਜਾਬ ਗਤਕਾ ਐਸੋਸੀਏਸ਼ਨ ਉਹਨਾਂ ਨਿਯਮਾਂ ਨੂੰ ਮੰਨੇਗੀ।ਇਸ ਤੋਂ ਇਲਾਵਾ ਇਸਵਿਚ ਆਪਣੇ ਪੱਧਰ ਤੇ ਪੰਜਾਬ ਗਤਕਾ ਐਸੋਸੀਏਸ਼ਨ ਦੀ ਟੈਕਨੀਕਲ ਟੀਮਕੋਈ ਨਿਯਮ ਬਦਲ ਸਕਦੀ ਹੈ ਪਰ ਇਸ ਸੰਬੰਧੀ ਗਤਕਾ ਫੈਡਰੇਸ਼ਨ ਆਫ ਇੰਡੀਆ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।