Weapons

Weapons

ਸਫਾ ਜੰਗ

ਧਾਤੂ ਜਾ ਕਾਠਾ ਦੇ ਦਸਤੇ ਉਪਰ ਬਣਾਏ ਚੋੜੇ ਮੋੜਵੇਂ ਤਿੱਖੇ ਫਲ ਨੂੰ ਸਫਾ ਜੰਗ ਕਹਿੰਦੇ ਹਨ ਇਹ ਇਕ ਫੁੱਟ ਤੋ ਢਾਈ ਫੁੱਟ ਤੱਕ ਲੰਬਾਈ ਵਾਲੇ ਇਸ ਸ਼ਸ਼ਤਰ ਨੂੰ ਇਤਿਹਾਸ ਵਿੱਚ ਪਰਸਾ ਜਾਂ ਪਰਸ਼ੂ ਵੀ ਕਹਿੰਦੇ ਹਨ ਇਸ ਵਿੱਚ ਹੀ ਤਬਦੀਲੀ ਕਰ ਇਸ ਨੂੰ ਹੋਰ ਵੀ ਨਾਂਵਾ ਨਾਲ ਬੁਲਾਇਆ ਜਾਂਦਾ ਹੈ ਜਿਵੇਂ ਕੇ ਕੁਲਹਾੜੀ ਤਬਰ ਸ਼ੋਹੀ ਕਲਵਤ ਟਕੂਆ ਗੰਡਾਸੀ ਤੋਮਰ ਜਬਰ ਆਦਿ।

ਚੱਕਰ

ਇਹ ਚੱਕਰ ਕਿਸੇ ਧਾਤੂ ਦੇ ਚੱਕਰ ਤੋਂ ਕਿਸੇ ਅਲਗ ਕਿਸਮ ਦਾ ਹੁੰਦਾ ਹੈ ਗੋਲ ਵੱਡੇ ਘੇਰੇਦਾਰ ਚੱਕਰ ਨਾਲ ਰੱਸੀਆਂ ਦਾ ਜਾਲ ਬਣਾ ਕੇ ਇਨ੍ਹਾਂ ਸਾਰਿਆਂ ਦੇ ਸਿਰਿਆਂ ਉਪਰ ਲੋਹੇ ਜਾ ਕਾਠ ਦੇ ਗੋਲ ਲਾਟੂ ਬੰਨ ਕੇ ਅਤੇ ਲਾਟੂਆ ਅੱਗੇ ਕਿਸੇ ਲੋਹੇ ਦੀ ਪੱਤਰੀ ਦੇ ਖੰਡੇ ਲਗਾ ਕੇ ਇਸ ਨੂੰ ਤਿਆਰ ਕੀਤਾ ਹੁੰਦਾ ਹੈ ਵੈਰੀ ਦੇ ਤੀਰ ਤੋਂ ਬਚਾ ਲਈ ਇਸ ਨੂੰ ਵਰਤਿਆ ਜਾਂਦਾ ਸੀ ਚੱਕਰ ਦੇ ਵਿਚਕਾਰ ਹੱਥਾ ਨੂੰ ਬਚਾਉਣ ਲਈ ਢਾਲ਼ ਲੱਗੀ ਹੁੰਦੀ ਸੀ ਸਿੱਖ ਸ਼ਸ਼ਤਰ ਵਿਦਿਆ ਦੀ ਸੇਵਾ ਨਿਭਾ ਰਹੇ ਅਖਾੜਿਆਂ ਅੰਦਰ ਇਸ ਦੇ ਕਈ ਤਰ੍ਹਾਂ ਨਾਲ ਪਰਦਰਸ਼ਨ ਦਿਖਾਏ ਜਾਂਦੇ ਹਨ।

ਕਮਦ ਕੋਟਲਾ

ਸ਼ਸ਼ਤਰ ਵਿਦਿਆ ਦੇ ਪਰਦਰਸ਼ਨ ਮੌਕੇ ਘਮਾਉਣ ਲਈ ਵਰਤੇ ਜਾਂਦੇ ਇਸ ਸ਼ਸ਼ਤਰ ਦੀ ਕਾਢ ਕਿਸੇ ਨਿਹੰਗ ਸਿੰਘ ਵੱਲੋਂ ਕੱਢੀ ਮੰਨੀ ਗਈ ਹੈ ਕਿਉਂਕਿ ਇਤਿਹਾਸ ਅੰਦਰ ਇਸ ਸ਼ਸ਼ਤਰ ਦਾ ਕੋਈ ਜਿਕਰ ਨਹੀਂ ਮਿਲਦਾ

ਡਾਂਗ

ਡਾਂਗ ਜਾ ਲਾਠੀ ਸਾਰੇ ਸ਼ਸ਼ਤਰ ਤੋ ਨਿਰਲੇਪ ਹੁੰਦਾ ਹੋਇਆ ਵੀ ਜਰੂਰਤ ਸਮੇਂ ਕੰਮ ਆਉਣ ਵਾਲਾ ਇਕ ਉੱਤਮ ਸ਼ਸ਼ਤਰ ਮੰਨਿਆ ਗਿਆ ਹੈ। ਇਸ ਨੂੰ ਬਨਾਉਣ ਲਈ ਨਾ ਕਿਸੇ ਵਿਸ਼ੇਸ ਕਾਰੀਗਰ ਦੀ ਜਰੂਰਤ ਹੁੰਦੀ ਹੈ ਤੇ। ਨਾਂ ਹੀ ਇਸ ਨੂੰ ਰੱਖਣ ਲਈ ਸੰਸਾਰ ਭਰ ਵਿੱਚ ਕੋਈ ਪਾਬੰਦੀ ਹੈ ।ਡਾਂਗ ਇਕ ਸ਼ਸ਼ਤਰ ਨਾ ਹੋ ਕੇ ਵੀ ਇੱਕ ਸ਼ਸ਼ਤਰ ਦੀ ਤਰਾ ਦੀ ਵਰਤੀ ਜਾਂਦੀ ਹੈ ।

ਮਰਹੱਟੀ

ਮਰਹੱਟੀ ਲੱਕੜ ਦੀ ਲੰਮੀ ਸੋਟੀ ਨੂੰ ਤਿਆਰ ਕਰ ਕੇ ਬਣਾਈ ਜਾਂਦੀ ਹੈ ਲੰਮੀ ਲੱਕੜ ਦੇ ਦੋਨਾਂ ਸਿਰਿਆਂ ਉਪਰ ਕਪੜੇ ਨੂੰ ਗੋਲਾਈ ਵਿੱਚ ਲਪੇਟ ਕੇ ਮਲਟੀ ਬਣਾਈ ਜਾਂਦੀ ਹੈ ਮਲਟੀ ਘਮਾਉਣਾ ਵੀ ਇੱਕ ਕਲਾ ਪਰ ਇਹ ਕੋਈ ਸ਼ਸ਼ਤਰ ਨਹੀਂ ਬਲਕਿ ਕਿਰਪਾਨ ਡਾਂਗ ਖੰਡਾ ਆਦਿ ਸ਼ਸ਼ਤਰ ਘਮਾਉਣ ਲਈ ਪਹਿਲਾ ਹੱਥ ਚਲਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਪੁਰਾਤਨ ਸਿੰਘ ਮਲਟੀ ਫੇਰ ਕੇ ਤੇਗ ਚਲਾਉਣ ਦਾ ਅਭਿਆਸ ਕਰਦੇ ਸਨ।

ਖੰਡਾ

ਕਿਰਪਾਨ ਦਾ ਹੀ ਦੂਜਾ ਰੂਪ ਖੰਡਾ ਹੈ ਪਰ ਧਾਤੂ ਤੋ ਬਣੇ ਇਸ ਦੋ ਧਾਰ ਵਾਲੇ ਖੰਡੇ ਦੀ ਫਲ।ਸਿੱਧਾ ਤੇ ਚੌੜਾ ਹੁੰਦਾ ਹੈ ਖੰਡੇ ਨੂੰ ਕਾਲ ਮੌਤ ਜਾਂ ਪਰਲੋ ਵੀ ਕਿਹਾ ਗਿਆ ਹੈ ਇਸ ਤੋਂ ਇਲਾਵਾ ਇਸ ਨੂੰ ਦੋ ਧਾਰਾ , ਕਰਪਾ ਨੀਮਚਾ ਵੀ ਕਹਿੰਦੇ ਹਨ ਇਤਿਹਾਸ ਅੰਦਰ ਆਇਆ ਹੈ ਕਿ ਇਸੇ ਖੰਡੇ ਨਾਲ ਦਸਮ ਪਾਤਸ਼ਾਹ ਜੀ ਨੇ 1699 ਇਸਵੀ ਵਿੱਚ ਸਿੱਖੀ ਦੀ ਪਰਖ ਕੀਤੀ ਸੀ।

ਢਾਲ਼

ਹਰ ਯੋਧੇ ਦੀ ਜਰੂਰਤ ਅਤੇ ਵੈਰੀ ਤੋਂ ਬਚਾਅ ਦਾ ਦੂਜਾ ਨਾਮ ਹੈ ਢਾਲ਼ ਸ਼ਸਤਰਧਾਰੀ ਯੋਧਾ ਢਾਲ਼ ਤੋਂ ਬਗੈਰ ਅਧੂਰਾ ਮੰਨਿਆ ਜਾਂਦਾ ਹੈ ਢਾਲ਼ ਤਕਰੀਬਨ ਹਰੇਕ ਸ਼ਸ਼ਤਰ ਦਾ ਵਾਰ ਰੋਕ ਸਕਦੀ ਹੈ ਢਾਲ਼ ਦੀ ਗੋਲਾਈ ਵਿੱਚ ਅੱਧੇ ਫੁੱਟ ਤੋਂ ਤਿੰਨ ਫੁੱਟ ਤੱਕ ਦੀ ਹੁੰਦੀ ਹੈ। ਪਰ ਇਹ ਵੱਖ ਵੱਖ ਦੇਸ਼ਾਂ ਚ ਅਲਗ ਅਲਗ ਆਕਾਰ ਵਿਚ ਦੇਖਣ ਨੂੰ ਮਿਲਦੀ ਹੈ।ਢਾਲ਼ ਅਲਗ ਅਲਗ ਧਾਤੂ ਅਤੇ ਸਖਤ ਚਮੜੀ ਵਾਲੇ ਜਾਨਵਰਾਂ ਦੀ ਖੱਲ ਤੋਂ ਬਣੀ ਮਿਲਦੀ ਹੈ ਢਾਲ਼ ਨੂੰ ਅਟਾਕ ਆਵਰਣ ਸਿਪਰ ਚਾਮ ਖੇਤਕ ਚਰਮ ਫਰੀ ਅਤੇ ਕੋਰਟ ਆਦਿ ਨਾਵਾਂ ਨਾਲ ਵੀ ਪੁਕਾਰਿਆ ਜਾਂਦਾ ਹੈ ।

ਗਦਾ

ਪਤਲੀ ਗੋਲ ਲੰਬਾਈ ਵਾਲੀ ਲੰਮੀ ਮੁੱਠ ਦੇ ਸਿਰੇ ਉਪਰ ਵੱਡਾ ਗੋਲ। ਗੁਬੰਦ ਦੀ ਤਰਾ ਬਣਿਆ ਹੁੰਦਾ ਹੈ ਇਸ ਦੀ ਲੰਬਾਈ ਇਕ ਫੁੱਟ ਤੋਂ ਤਿੰਨ ਫੁੱਟ ਤੱਕ ਹੁੰਦੀ ਹੈ ਇਸ ਨੂੰ ਗੁਰਜ ਮਿਰਨਾਲ ਗਦਾ ਵਜਰ ਗਦਾਣ ਸਕਰੋਬ ਮਦੋਕ ਸੰਬ ਜਮ - ਜਦੂਰ ਤਰੀ ਤੇ ਕੁਲਸ ਆਦਿ ਵੀ ਕਹਿੰਦੇ ਹਨ।

ਕਟਾਰ

ਕਟਾਰ ਨੂੰ ਕਈ ਇਤਿਹਾਸਕਾਰ ਅਤੇ ਸ਼ਸ਼ਤਰ ਵਿਦਿਆ ਨਾਲ ਸੰਬਧਿਤ ਵਿਦਵਾਨ ਔਰਤਾਂ ਦੀ ਬੁੱਕਲ ਦਾ ਸ਼ਸ਼ਤਰ ਮੰਨਦੇ ਹਨ ਕਟਾਰ ਤਕਰੀਬਨ ਇਕ ਨੋਕ ਵਾਲੀ ਦੋਧਾਰੀ ਹੀ ਵੇਖੀ ਜਾਂਦੀ ਹੈ ਪਰ ਦੋ ਨੋਕਾਂ ਵਾਲੀ ਕਟਾਰ , ਤਿੰਨ ਨੋਕਾਂ ਵਾਲੀ ਕਟਾਰ ,ਚਾਰ ਨੋਕਾਂ ਵਾਲੀ ਕਟਾਰ ਵੀ ਕਈ ਅਜਾਇਬ ਘਰਾਂ ਅਤੇ ਸ਼ਸ਼ਤਰਾਂ ਨਾਲ।ਪਿਆਰ ਕਰਨ ਵਾਲਿਆਂ ਕੋਲ ਅੱਜ ਵੀ ਮੌਜੂਦ ਹੈ ਕਟਾਰ ਦੇ ਇਤਿਹਾਸ ਵਿੱਚ ਬੇਅੰਤ ਨਾਮ ਆਏ ਹਨ

ਸੋਟੀ

ਸ਼ਸ਼ਤਰ ਵਿਦਿਆ ਨੂੰ ਸਿੱਖਣ ਲਈ ਸਭ ਤੋਂ ਕਿਰਪਾਨ ਰੂਪੀ ਸੋਟੀ ਨੂੰ ਵਰਤਣਾ ਸਿਖਾਇਆ ਜਾਂਦਾ ਹੈ ਇਹ ਸੋਟੀ ਬੈਂਤ ਜਾ ਬਾਂਸ ਦੀ ਹੁੰਦੀ ਹੈ ਇਸ ਦੀ ਲੰਬਾਈ 39 ਇੰਚ ਹੁੰਦੀ ਹੈ ਅਤੇ 3/4 ਇੰਚ ਮੋਟੀ ਹੁੰਦੀ ਹੈ ।

ਕਿਰਪਾਨ

ਕਿਰਪਾਨ ਨੂੰ ਸੰਸਾਰ ਦੇ ਵੱਖ ਵੱਖ ਦੇਸ਼ਾਂ ਧਰਮਾਂ ਸੱਭਿਆਚਾਰ ਅੰਦਰ ਇਕ ਵਿਸ਼ੇਸ਼ ਦਰਜਾ ਹਾਸਿਲ ਹੈ ਸੰਸਾਰ ਦੇ ਕਿਸੇ ਵੀ ਦੇਸ਼ ਵੀ ਜਾਉ ਤਾਂ ਕਿਰਪਾਨ ਕਿਸੇ ਨਾ ਕਿਸੇ ਰੂਪ ਵਿੱਚ ਮਿਲੇਗੀ ਭਾਵੇਂ ਸ਼ਕਲ ਨਾਮ ਤੇ ਆਕਾਰ ਦਾ ਵਿਖਰੇਵਾ ਕਿਉ ਨਾ ਹੋਵੇ ।